ਪੰਜਾਬੀ (Punjabi)
ਕੀ ਤੁਸੀਂ ਆਪਣੇ ਬਿੱਲਾਂ ਬਾਰੇ ਚਿੰਤਤ ਹੋ?
ਕੀ ਤੁਸੀਂ ਆਪਣਾ ਕਿਰਾਇਆ, ਮਕਾਨ ਦੀ ਕਿਸ਼ਤ (ਮੌਰਗੇਜ਼), ਕਰੈਡਿਟ ਕਾਰਡ, ਕਾਰ ਦਾ ਕਰਜ਼ਾ, ਜ਼ਰੂਰੀ ਸੇਵਾਵਾਂ ਦੇ ਬਿੱਲ, ਕੌਂਸਲ ਰੇਟਾਂ ਜਾਂ ਸਕੂਲਾਂ ਦੀਆਂ ਫੀਸਾਂ ਦਾ ਭੁਗਤਾਨ ਕਰਨ ਵਿੱਚ ਸੰਘਰਸ਼ ਕਰ ਰਹੇ ਹੋ?
ਕੀ ਤੁਹਾਨੂੰ ਪਰਿਵਾਰਕ ਹਿੰਸਾ, ਜੂਏਬਾਜ਼ੀ ਨਾਲ ਹੋਣ ਵਾਲੇ ਨੁਕਸਾਨ ਜਾਂ ਰਿਸ਼ਤੇ ਦੇ ਟੁੱਟਣ ਦਾ ਤਜ਼ਰਬਾ ਮਹਿਸੂਸ ਹੋ ਰਿਹਾ ਹੈ?
ਵਿੱਤੀ ਸਲਾਹਕਾਰ ਮਦਦ ਕਰ ਸਕਦਾ ਹੈ।
ਵਿੱਤੀ ਸਲਾਹਕਾਰ ਵਿੱਤੀ ਮੁਸ਼ਕਿਲ ਵਿੱਚ ਫਸੇ ਲੋਕਾਂ ਨੂੰ ਮੁਫ਼ਤ, ਸੁਤੰਤਰ ਅਤੇ ਗੈਰ-ਨਿਰਣਾਇਕ ਸਹਾਇਤਾ ਪ੍ਰਦਾਨ ਕਰਵਾਉਂਦੇ ਹਨ।
ਕੋਈ ਵਿੱਤੀ ਸਲਾਹਕਾਰ ਤੁਹਾਨੂੰ ਇਹਨਾਂ ਨੂੰ ਸਮਝਣ ਵਿੱਚ ਮਦਦ ਕਰ ਸਕਦਾ ਹੈ…- ਬਿੱਲ ਅਤੇ ਕਰਜ਼ੇ
- ਕਰਜ਼ੇ
- ਰਿਹਾਇਸ਼ ਦੇ ਭੁਗਤਾਨ
- ਜ਼ੁਰਮਾਨੇ
- ਜ਼ਰੂਰੀ ਬਿੱਲਾਂ ਵਿੱਚ ਰਾਹਤ
- ਘੋਟਾਲੇ
- ਸਰਕਾਰੀ ਸਹਾਇਤਾ
- ਖਪਤਕਾਰ ਅਤੇ ਵਿੱਤੀ ਅਧਿਕਾਰ
- ਬੀਮੇ ਦੀਆਂ ਚੋਣਾਂ
ਵਿੱਤੀ ਸਲਾਹਕਾਰ ਗੈਰ-ਸਰਕਾਰੀ ਭਾਈਚਾਰਕ ਸੰਸਥਾਵਾਂ ਵਿੱਚ ਕੰਮ ਕਰਦੇ ਹਨ। ਇਹ ਸੇਵਾ ਮੁਫ਼ਤ, ਗੁਪਤ ਹੈ ਅਤੇ ਕਿਸੇ ਵੀ ਅਜਿਹੇ ਵਿਅਕਤੀ ਵਾਸਤੇ ਉਪਲਬਧ ਹੈ ਜੋ ਆਪਣੀ ਵਿੱਤੀ ਸਥਿਤੀ ਬਾਰੇ ਚਿੰਤਤ ਹੈ। ਤੁਹਾਡੀ ਸਥਾਨਕ ਵਿੱਤੀ ਸਲਾਹ-ਮਸ਼ਵਰਾ ਸੇਵਾ ਕੋਲੋਂ ਖੁਦ ਹਾਜ਼ਰ ਹੋ ਕੇ ਜਾਂ ਫ਼ੋਨ-ਆਧਾਰਿਤ ਸਹਾਇਤਾ ਉਪਲਬਧ ਹੈ।
ਜਦ ਤੁਸੀਂ ਕਿਸੇ ਵਿੱਤੀ ਸਲਾਹਕਾਰ ਨਾਲ ਗੱਲ ਕਰਦੇ ਹੋ ਤਾਂ ਤੁਸੀਂ ਜਾਣਕਾਰੀ ਭਰਪੂਰ, ਸਮਝ ਗਏ ਅਤੇ ਆਪਣੇ ਵਿਕਲਪਾਂ ਬਾਰੇ ਜਾਣਦੇ ਮਹਿਸੂਸ ਕਰੋਗੇ।
ਆਪਣੇ ਸਥਾਨਕ ਵਿੱਤੀ ਸਲਾਹਕਾਰ ਨਾਲ ਗੱਲ ਕਰਨ ਲਈ,
ਫ਼ੋਨ ਕਰੋ: 1800 007 007 (ਸਵੇਰੇ 9:30 – ਸ਼ਾਮ 4:30 ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ)।
ਇੱਥੇ ਜਾਓ: www.ndh.org.au
ਦੁਭਾਸ਼ੀਆ ਸੇਵਾਵਾਂ ਉਪਲਬਧ ਹਨ।
ਛੋਟੇ ਕਾਰੋਬਾਰਾਂ ਦੇ ਮਾਲਕਾਂ ਵਾਸਤੇ ਵਿੱਤੀ ਸਲਾਹ-ਮਸ਼ਵਰਾ:
ਵਿਕਟੋਰੀਆ ਵਿੱਚ ਛੋਟੇ ਕਾਰੋਬਾਰਾਂ ਦੇ ਮਾਲਕਾਂ ਵਾਸਤੇ ਸਮਰਪਿਤ ਵਿੱਤੀ ਸਲਾਹ-ਮਸ਼ਵਰਾ ਸਹਾਇਤਾ ਉਪਲਬਧ ਹੈ।
ਸੇਵਾਵਾਂ ਵਿੱਚ ਸ਼ਾਮਲ ਹਨ:
- 1800 413 828 ‘ਤੇ ਸਮਾਲ ਬਿਜਨਸ ਡੈਬਟ ਹੈਲਪਲਾਈਨ ਜਾਂ ਔਨਲਾਈਨ ਚੈਟ ਵਾਸਤੇ ਇੱਥੇ ਕਲਿੱਕ ਕਰੋ।
- ਭਲਾਈ ਵਿਚਲੇ ਭਾਈਵਾਲਾਂ ਨੂੰ 1300 375 330 ‘ਤੇ ਸੰਪਰਕ ਕਰੋ ਜਾਂ ਫਿਰ ਔਨਲਾਈਨ ਚੈਟ ਵਾਸਤੇ ਇੱਥੇ ਕਲਿੱਕ ਕਰੋ।